Dr. Balwinder Singh Waraich
ਇਲਾਕੇ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਨੇ ਉੱਚੇਰੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਬੜ੍ਹੀ ਹੀ ਸੁਹਿਰਦਤਾ ਨਾਲ ਸਾਲ 2019 ਵਿੱਚ ਮਾਲੇਰਕੋਟਲਾ ਵਿਖੇ ਸਰਕਾਰੀ ਕਾਲਜ ਲੜਕੀਆਂ ਆਰੰਭ ਕੀਤਾ। ਬੜ੍ਹੇ ਮਾਣ ਵਾਲੀ ਗੱਲ ਹੈ ਕਿ ਇਸ ਕਾਲਜ ਦਾ ਪਹਿਲਾ ਬੈਚ ਸਫ਼ਲਤਾ ਪੂਰਵਕ ਪਾਸ ਹੋ ਚੁੱਕਾ ਹੈ। ਮੌਜੂਦਾ ਸਮੇਂ ਇਹ ਕਾਲਜ ਪੰਜਾਬ ਉਰਦੂ ਅਕੈਡਮੀ ਵਿਖੇ ਚੱਲ ਰਿਹਾ ਹੈ। ਪੰਜਾਬ ਸਰਕਾਰ ਦੇ ਉਪਰਾਲਿਆਂ ਨਾਲ ਕਾਲਜ ਦੀ ਨਵੀਂ ਇਮਾਰਤ ਜੋ ਜਮਾਲਪੁਰਾ ਵਿਖੇ ਬਣ ਰਹੀ ਹੈ,ਲੱਗਭਗ ਮੁਕੰਮਲ ਹੈ। ਉਮੀਦ ਹੈ ਕਿ ਸੈਸ਼ਨ 2022-23 ਦੇ ਦੂਜੇ ਸਮੈਸਟਰ ਦੌਰਾਨ ਕਾਲਜ ਆਪਣੀ ਇਮਾਰਤ ਵਿੱਚ ਸ਼ਿਫਟ ਹੋ ਜਾਵੇਗਾ। ਕਾਲਜ ਦਾ ਸਟਾਫ਼ ਬੜ੍ਹੀ ਮਿਹਨਤ ਅਤੇ ਲਗਨ ਨਾਲ ਵਿਦਿਆਰਥਣਾਂ ਦੀ ਅਕਾਦਮਿਕ,ਖੇਡ ਅਤੇ ਸੱਭਿਆਚਾਰਕ ਖ਼ੇਤਰ ਵਿੱਚ ਅਗਵਾਈ ਕਰਦਾ ਹੈ। ਅਸੀਂ ਵਿਦਿਆਰਥਣਾਂ ਨੂੰ ਹਮੇਸ਼ਾ ਉੱਤਮ ਸੇਵਾਵਾਂ ਪ੍ਰਦਾਨ ਕਰਨ ਲਈ ਤੱਤਪਰ ਹਾਂ। ਮੈਂ ਕਾਲਜ ਦੀਆਂ ਬੱਚੀਆਂ ਤੋਂ ਆਸ ਕਰਦਾ ਹਾਂ ਕਿ ਉਹ ਪੂਰੀ ਤਨਦੇਹੀ ਅਤੇ ਲਗਨ ਨਾਲ ਕਾਲਜ ਦਾ ਨਾਮ ਰੌਸ਼ਨ ਕਰਨਗੀਆਂ। ਮੈਂ ਇਲਾਕੇ ਦੀਆਂ ਬੱਚੀਆਂ ਦੇ ਮਾਤਾ ਪਿਤਾ ਤੋਂ ਵੀ ਉਮੀਦ ਕਰਦਾ ਹਾਂ ਕਿ ਇਸ ਵਿਦਿਅਕ ਸੰਸਥਾ ਵਿੱਚ ਆਪਣੇ ਬੱਚੇ ਦਾਖ਼ਲ ਕਰਵਾ ਕੇ ਲਾਭ ਹਾਸਲ ਕਰਨਗੇ।
Last Update :